Skip to content
Osho

Allah Maaf Kare

Sung by Ma Prem Rooh · words by Happy Raikoti · full lyrics

Sung by
Ma Prem Rooh
Written by
Happy Raikoti
Lyrics

ਜੇ ਤੂੰ ਮੈਨੂੰ ਛੱਡਣਾ ਸੀ ਫਿਰ ਲਾਈਆਂ ਕਿਉਂ ਸੀ ਵੇ,

ਐਵੇਂ ਮੇਰੇ ਨਾਲ ਮੁਹੱਬਤਾਂ ਪਾਈਆਂ ਕਿਉਂ ਸੀ ਵੇ,

ਮੰਨਿਆਂ ਮੈਂ ਪਰਪੋਜ ਕੀਤਾ ਸੀ,

ਤੰਗ ਤੈਨੂੰ ਹਰ ਰੋਜ਼ ਕੀਤਾ ਸੀ,

ਤੂੰ ਵੀ ਅੱਖੀਆਂ ਮੇਰੇ ਨਾਲ ਮਿਲਾਈਆਂ ਕਿਉਂ ਸੀ ਵੇ।

ਜੇ ਤੂੰ ਮੈਨੂੰ ਛੱਡਣਾ ਸੀ ਫਿਰ ਲਾਈਆਂ ਕਿਉਂ ਸੀ ਵੇ,

ਐਵੇਂ ਮੇਰੇ ਨਾਲ ਮੁਹੱਬਤਾਂ ਪਾਈਆਂ ਕਿਉਂ ਸੀ ਵੇ।

ਝੂਠ ਬੋਲਕੇ ਸੱਜਣਾ ਨੂੰ ਕਦੇ ਦੂਰ ਨਹੀਂ ਜਾਈਦਾ

ਜੇ ਆਉਣ ਦਾ ਮਨ ਨਾ ਹੋਵੇ

ਲਾਰਾ ਨਹੀਂ ਲਾਈਦਾ,

ਖੁਸ਼ੀ ਮੇਰੀ ਜੇ ਰੋੜਨੀ ਸੀ

ਮੇਰੇ ਨਾਲ ਜੇ ਤੋੜਨੀ ਸੀ

ਪਿਆਰ ਵਾਲੀਆਂ ਚੂੜੀਆਂ ਓਦੋਂ ਚੜ੍ਹਾਈਆਂ ਕਿਉਂ ਸੀ ਵੇ।

ਜੇ ਤੂੰ ਮੈਨੂੰ ਛੱਡਣਾ ਸੀ ਫਿਰ ਲਾਈਆਂ ਕਿਉਂ ਸੀ ਵੇ

ਐਵੇਂ ਮੇਰੇ ਨਾਲ ਮੁਹੱਬਤਾਂ ਪਾਈਆਂ ਕਿਉਂ ਸੀ ਵੇ।

ਮੈਨੂੰ ਤਾਂ ਦੁੱਖ ਮਿਲ ਗਿਆ

ਤੇਰੇ ਹਰ ਦੁੱਖ ਸਾਫ਼ ਕਰੇ,

ਜਾਹ-ਜਾਹ ਹੈਪੀ ਰਾਇਕੋਟੀ ਤੈਨੂੰ ਅੱਲ੍ਹਾ ਮਾਫ਼ ਕਰੇ

ਸੱਚੀ ਬੜਾ ਸ਼੍ਰਾਪ ਲੱਗੂਗਾ

ਡਰ ਹੈ ਤੈਨੂੰ ਪਾਪ ਲੱਗੂਗਾ,

ਝੂਠਿਆ ਝੂਠੀਆਂ ਕਸਮਾਂ ਓਦੋਂ ਖਾਈਆਂ ਕਿਉਂ ਸੀ ਵੇ।

ਜੇ ਤੂੰ ਮੈਨੂੰ ਛੱਡਣਾ ਸੀ ਫੇਰ ਲਾਈਆਂ ਕਿਉਂ ਸੀ ਵੇ।

ਐਵੇਂ ਮੇਰੇ ਨਾਲ ਮੁਹੱਬਤਾਂ ਪਾਈਆਂ ਕਿਉਂ ਸੀ ਵੇ।

More bhajans